ਟੈਕਨੋਲੋਜੀਤੋਹਬੀਜਿਆਦਾਜਰੂਰੀਹੈਆਪਣਾਪੰਜਾਬੀਇਤਿਹਾਸ

ਦੁਨੀਆਂ ਉੱਪਰ ਵਜੂਦ ਹੀ ਉਹ ਲੋਕਾਂ ਦਾ ਕਾਇਮ ਹੈ ਜੋ ਆਪਣੇ ਇਤਿਹਾਸ ਤੋਂ ਜਾਣੂ ਹਨ ਜੁੜੇ ਹੋਏ ਹਨ| ਜਿਸ ਤਰ੍ਹਾਂ ਇੱਕ ਜੜ੍ਹ ਤੋਂ ਕੋਈ ਅਲੱਗ ਹੋ ਕੇ ਟਾਹਣੀ ਸੁੱਕ ਜਾਂਦੀ ਹੈ ਉਸ ਤਰ੍ਹਾਂ ਹੀ ਜੇ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੋਵਾਂਗੇ ਤਾਂ ਅਸੀਂ ਵੀ ਟਾਹਣੀ ਵਾਂਗ ਸੁੱਕ ਕੇ ਟੁੱਟ ਜਾਵਾਂਗੇ ਜਿਸ ਨਾਲ ਸਾਡਾ ਵਜੂਦ ਖ਼ਤਮ ਹੋ ਜਾਵੇਗਾ| ਕਿਉਂਕਿ ਟੁੱਟ ਹੋਏ ਪੱਤਿਆਂ ਦਾ ਕੋਈ  ਪਹਿਚਾਣ ਨਹੀਂ ਹੁੰਦੀ| ਸਾਨੂੰ ਲੋੜ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਜੋ ਸਾਡਾ ਵਜੂਦ ਕਦੀ ਖ਼ਤਮ ਨਾ ਹੋਵੇ ਸਾਡੀਆਂ ਜੜ੍ਹਾਂ ਮਜਬੂਤ ਰਹਿਣ|

ਇਤਿਹਾਸ ਸਾਡੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਅੱਜ ਸਾਨੂੰ ਪਤਾ ਕੇ ਸਾਡੇ ਗੁਰੂ ਕੌਣ ਸਨ ਅਤੇ ਉਹਨਾਂ ਨੇ ਸਾਡੇ ਲਈ ਕਿੱਦਾ ਕੁਰਬਾਨੀਆਂ ਦਿੱਤੀਆਂ। ਪਰ ਕੀ ਆਉਣ ਵਾਲੀ ਪੀੜੀ ਨੂੰ ਪਤਾ ਹੋਊ…..?

ਜਿਸ ਹਿਸਾਬ ਨਾਲ ਪੰਜਾਬ ਦੀ ਸਥਿਤੀ ਹੈ ਮੈਨੂੰ ਨਹੀਂ ਲੱਗਦਾ ਆਉਣ ਵਾਲੀ ਪੀੜੀ ਨੂੰ ਆਪਣੇ ਦਾਦੇ- ਪੜਦਾਦੇ ਦਾ ਨਾਮ ਵੀ ਯਾਦ ਰਹਿਣ ਗੇ। ਜਾਂ ਉਹ ਯਾਦ ਵੀ ਰੱਖਣ ਗੇ। ਉਹ ਯਾਦ ਰੱਖਣਾ ਜਰੂਰੀ ਵੀ ਸਮਝਣ ਗੇ। ਮੈਨੂੰ ਲਗਦਾ ਮੋਬਾਈਲ ਕੰਪਿਊਟਰ ਦੇ ਖੋਜ ਨੂੰ ਜਾਨਣ ਨਾਲੋ ਜਿਆਦਾ ਜਰੂਰੀ ਆਪਣੇ ਇਤਹਾਸ ਨੂੰ ਜਾਣਨਾ  ਜਰੂਰੀ ਹੈ।

ਕੁਝ ਸ਼ਹਿਰ ਵਿਚ ਰਹਿੰਦੇ ਬੱਚੇ ਸ਼ਾਇਦ ਅੱਜ ਵੀ ਇਤਿਹਾਸ ਬਾਰੇ ਜਿਆਦਾ ਨਹੀਂ ਜਾਣਦੇ ਹੋਣੇ। ਜਿਸ ਤਰਾਂ ਅੱਜ ਦੀ ਸਰਕਾਰ ਨੇ ਅਧਾਰ ਕਾਰਡ ਜਰੂਰੀ ਕਰਤਾ ਉਸੇ ਤਰ੍ਹਾਂ ਹੀ ਇਤਹਾਸ ਜਰੂਰੀ ਹੈ ਸਾਡੀ ਪਛਾਣ ਲਈ। ਇਹ ਆਪਣਾ ਫਰਜ ਹੈਂ ਕੇ ਆਪਾ ਇਤਿਹਾਸ ਦਿਆ ਕੁੱਛ ਬੇਮੁੱਲੀਆ ਚੀਜਾ ਸੰਭਾਲ ਕੇ ਰੱਖਿਏ ਤਾਂ ਕੀ ਆਪਣੇ ਬੱਚੇ ਉਹਨਾਂ ਨੂੰ ਦੇਖ ਸਕਣ ਉਹਨਾਂ ਤੋ ਕੁਝ ਸਿੱਖ ਸਕਣ।

ਹਰ ਇਕ ਅਦੁਨਿਕ ਚੀਜ ਖ਼ਰੀਦਣ ਨਾਲ ਆਪਾ ਮੌਡਰਨ ਤਾਂ ਬੇਸ਼ੱਕ ਬਣ ਜਾਵਾਂਗੇ ਪਰ ਆਪਣੇ ਵਿਰਸੇ ਆਪਣੇ ੲਿਤਹਾਸ ਨਾਲੋ ਸਦਾ ਲਈ ਵਿਛੜ ਜਾਵਾਂਗੇ।

ਮੌਡਰਨ ਚੀਜਾ ਬੇਸ਼ੱਕ ਜ਼ਰੂਰੀ ਹਨ ਪਰ ਕੀਸੇ ਚੀਜ ਦੇ ਆਦਤ ਮਨੁੱਖ ਨੂੰ ਬਰਬਾਦ ਹੀ ਕਰਦੀ ਹੈ। ਅੱਜ ਦੀ ਮੌਡਰਨ ਟੈਕਨੋਲੋਜੀ ਆਉਣ ਵਾਲਾ ਵਕਤ ਜਰੂਰ ਦੇਖ ਲੈਂਦੀ ਹੋਏ ਪਰ ਗੁਜ਼ਰ ਚੁੱਕਿਅਾ ਇਤਹਾਸ ਭੁੱਲਾ ਰਹੀ ਹੈ।

ਕੀ ਤੁਸੀ ਚਾਹੁੰਦੇ ਹੋ ਸਾਡੇ ਬੱਚਿਆਂ ਨੂੰ ਆਪਣੇ ਗੁਰੂਆਂ ਪੀਰਾਂ ਬਾਰੇ ਪਤਾ ਹੀ ਨਾ ਹੋਵੇ…..?

ਕੀ ਤੁਸੀ ਚਾਹੁੰਦੇ ਹੋ ਕੇ ਉਹ ਸਿਰਫ ਅਦੁਨਿਕ ਚੀਜਾ ਦਾ ਗਿਆਨ ਹੀ ਲੈਣ…..?

ਜੇਕਰ ਨਹੀਂ ਤਾਂ ਅੱਜ ਹੀ ਆਪਣਾ ਇਤਿਹਾਸ  ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਉਪਹਾਰ ਸਰੂਪ ਦਵੋ।

Leave a Reply

Your email address will not be published. Required fields are marked *