ਪੰਜਾਬ ਦੀ ਏਕਤਾ ਪੰਜਾਬ ਦੀ ਤਾਕ਼ਤ ਨਾਲ ਹੈ……ਆਉ ਡੁੱਬਦਾ ਪੰਜਾਬ ਬਚਾਈਏ

ਅੱਜ ਪੰਜਾਬ ਹਰ ਪਾਸੇ ਤੋਂ ਡੁੱਬ ਰਿਹਾ ਇਸਦੇ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋਕੇ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਨੇ| ਉਹ ਆਪਣੇ ਹੱਕਾਂ ਨੂੰ ਭੁੱਲ ਚੁੱਕੇ ਹਨ ਪੰਜਾਬ ਨੂੰ ਬਚਉਣ ਲਈ ਸਾਨੂੰ ਅੱਗੇ ਆਉਣਾ ਪੈਣਾ ਕਿਓਂਕਿ ਪੰਜਾਬ ਦੀ ਸਿਆਸਤ ਖੁਦ ਪੰਜਾਬ ਨੂੰ ਖ਼ਤਮ ਕਰਨ ਵਿੱਚ ਲੱਗੀ ਹੋਈ ਹੈ| ਸਾਨੂੰ ਇਹ ਸਿਆਸਤ ਦਾ ਨਾਂ ਤੋਂ ਕੋਈ ਉਮੀਦ ਨਾ ਹੈ ਨਾ ਰੱਖਣੀ ਚਾਹੀਦੀ ਹੈ|

ਇਹ ਪਹਿਲੀ ਵਾਰ ਨੀ ਹੋ ਰਿਹਾ ਕਿ ਪੰਜਾਬ ਡੁੱਬ ਰਿਹਾ ਇਹ ਸਦੀਆਂ ਤੋਂ ਚਲਦਾ ਆ ਰਿਹਾ ਹੈ| ਪੰਜਾਬ ਨੇ ਕਦੇ ਸੁੱਖ ਦੇ ਦਿਨ ਵੇਖੇ ਹੀ ਨਹੀਂ ਪਰ ਜਿਸ ਨੇ ਵੀ ਪੰਜਾਬ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਖੁਦ ਖ਼ਤਮ ਹੋ ਗਿਆ| ਇਸ ਦਾ ਕਾਰਨ ਪੰਜਾਬ ਦੀ ਏਕਤਾ ਪੰਜਾਬ ਦੀ ਅਣਖ ਜੋ ਇਸਨੂੰ ਕਦੇ ਹਾਰਨ ਨਹੀਂ ਦਿੰਦੀ| ਕਿ ਕਿ ਦੁੱਖ ਨਹੀਂ ਦੇਖੇ ਪੰਜਾਬ ਨੇ ਪਰ ਫੇਰ ਵੀ ਇਹ ਕਦੇ ਹਾਰਿਆ ਨੀ ਕਿਓਂਕਿ ਇਸਦੀ ਏਕਤਾ ਇਸਦੀ ਤਾਕਤ ਹੈ| ਉਹੀ ਏਕਤਾ ਤੇ ਤਾਕ਼ਤ ਸਾਨੂੰ ਅੱਜ ਫੇਰ ਦਿਖਾਉਣ ਦੀ ਲੋੜ ਹੈ| ਜਿਸ ਨਾਲ ਅਸੀਂ ਆਉਣ ਵਾਲਾ ਪੰਜਾਬ ਦਾ ਸੁਨਹਿਰੀ ਭਵਿੱਖ ਤਿਆਰ ਕਰ ਸਕੀਏ| ਸਾਡਾ ਪੰਜਾਬ ਇਕ ਖੁਸਿਆਲ ਰਾਜ ਬਣ ਸਕੇ| ਅਸੀਂ ਆਪਣੀ ਏਕਤਾ ਆਪਣੀ ਸਾਰੀ ਤਾਕਤ ਇਸ ਨੂੰ ਤਰੱਕੀ ਵੱਲ ਲਿਜਾਣ ਲਈ ਲਾਈਏ|

ਜੇਕਰ ਤੁਸੀਂ ਸੋਚੋ ਕੇ ਸਾਡੇ ਹੱਥ ਕੁਝ ਨਹੀਂ, ਤਾਂ ਤੁਸੀਂ ਗਲਤ ਸੋਚ ਰਹੇ ਹੋ। ਅਸੀਂ ਸਾਰੇ ਮਿਲਕੇ ਅੱਜ ਵੀ ਸਭ ਕੁਝ ਬਦਲ ਸਕਦੇ ਹਾਂ।

ਅਸੀਂ ਅੱਜ ਵੀ ਆਪਣੇ ਬਸੇਰੇ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ। ਪਰ ਕੋਸਿਸ ਸਭ ਨੂੰ ਕਰਨੀ ਪੈਣੀ ਹੈ। ਜਿਵੇਂ ਅਸੀਂ ਆਪਣੇ ਘਰ ਵਿੱਚ ਕੋਈ ਬੀਮਾਰ ਹੋ ਜਾਂਦਾ ਹੈ ਤਾਂ ਆਪਾ ਆਪਣਾ ਸਾਰਾ ਪੈਸਾ ਸਾਰਾ ਜੋਰ ਲਗਾ ਦਿੰਦੇ ਹਾਂ ਓਹਨੂੰ ਬਚਾਉਣ ਲਈ ਉਸ ਤਰ੍ਹਾਂ ਹੀ ਆਪਾਂ ਨੂੰ ਪੂਰਾ ਜੋਰ ਲਗਾਉਣਾ ਪੈਣਾ ਆਪਣੇ ਪੰਜਾਬ ਨੂੰ ਬਚਾਉਣ ਲਈ।

ਪਰ ਪੰਜਾਬ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਕੇਵਲ ਪੰਜਾਬੀ ਹੀ ਅੱਗੇ ਆਉਣ ਨਾ ਕੇ ਕਿਸੇ ਅਲਗ ਅਲਗ ਧਰਮ ਦੇ ਲੋਕ। ਪੰਜਾਬ ਨੂੰ ਇਕ ਪੰਜਾਬੀ ਬਚਾ ਸਕਦਾ ਨਾ ਕੇ ਇੱਕਲਾ ਸਿੱਖ ਜਾ ਹਿੰਦੂ ਜਾ ਮੁਸਲਮਾਨ।

ਗਲ ਗਲ ਤੇ ਧਰਨੇ ਲਾਉਣੇ, ਆਪਣੇ ਹੀ ਲੋਕਾ ਨੂੰ ਪ੍ਰੇਸ਼ਾਨ ਕਰਨ ਨਾਲ ਨਹੀਂ ਪੰਜਾਬ ਬੱਚਦਾ। ਜਿਵੇਂ ਹੱਥ ਦੀ ਹਰ ਇੱਕ ਉਗਲੀ ਮਿਲਕੇ ਮੁੱਠੀ ਬਣਾਉਦੀ ਹੈ| ਉਸ ਤਰ੍ਹਾਂ ਹੀ ਹਰ ਇਕ ਧਰਮ ਹਰ ਇਕ ਜਾਤ ਦੇ ਲੋਕਾਂ ਨੂੰ ਅੱਗੇ ਆਉਣਾ ਪਵੇਗਾ।

ਹਾ ਉਹ ਗੱਲ ਅਲੱਗ ਹੈ ਕੇ ਤੁਸੀਂ ਪੰਜਾਬੀ ਹੀ ਨਹੀਂ।

ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਖਾਲਸਾ ਫੌਜ ਵਿਚ ਮਰਦ ਅਤੇ ਔਰਤ ਨੂੰ ਇਕੋ ਹੱਕ ਦੇਤੇ ਸੀ| ਉਸ ਤਰ੍ਹਾਂ ਆਪਾ ਨੂੰ ਵੀ ਇੱਕ ਹੋ ਕੇ ਪੰਜਾਬ ਦੀ ਖੁਸ਼ਹਾਲੀ ਲਈ ਲੜਨਾ ਪੈਣਾ।

ਜੇਕਰ ਤੁਸੀਂ ਆਪਣੇ ਘਰਦੀ ਔਰਤ ਨੂੰ ਬਾਹਰਲੇ ਮੁਲਕ ਜਾ ਕੇ ਕੰਮ ਕਰਨ ਦੇ ਸਕਦੇ ਹੋ। ਤਾਂ ਆਪਣੇ ਦੇਸ਼ ਕਿਓੰ ਨਹੀਂ ….?

ਜੇਕਰ ਤੁਸੀਂ ਬਾਹਰਲੇ ਮੁਲਕਾਂ ਜਾ ਕੇ ਓਹਨਾਂ ਦੇ ਸਿਧਾਰਥ ਓਹਨਾਂ ਦੇ ਨਿਯਮ ਅਪਨਾ ਸਕਦੇ ਹੋ… ਤਾਂ ਆਪਣੇ ਕਿਓੰ ਨਹੀਂ…..??

7 Comments

  1. ਚੰਗੀ ਕੋਸ਼ਿਸ਼ ਹੈ, ਕਰਦੇ ਰਹੋ, ਸਾਡੀਆਂ ਸ਼ੁਭ ਇਛਾਵਾਂ, ਅਤੇ ਹਰ ਤਰ੍ਹਾਂ ਦੀ ਮੱਦਦ ਤੁਹਾਡੇ ਨਾਲ ਏ, ਪਰਮਾਤਮਾ ਮਿਹਨਤ ਨੂੰ ਰੰਗ ਲਵੇਗਾ…….

  2. ਸਾਰੇ ਪੰਜਾਬੀਆਂ ਨੂੰ ਇਹ ਸਾਰੇ ਉਪਰਾਲੇ ਕਰਕੇ ਪੰਜਾਬ ਦੀ ਪੰਜਾਬੀਅਤ ਨੂੰ ਬਚਾਉਣਾ ਚਾਹੀਦਾ ….

Leave a Reply

Your email address will not be published.