ਆਓ ਮਾਂ ਬੋਲੀ ਪੰਜਾਬੀ ਦੇ ਕਾਤਲ ਨਾ ਬਣੀਏ ….ਮਾਂ ਬੋਲੀ ਪੰਜਾਬੀ ਲਈ ਸਾਡਾ ਫਰਜ਼

ਪੰਜਾਬੀ ਭਾਸ਼ਾ ਏਨੀ ਵੀ ਸੋਖੀ ਨਹੀਂ ਜੀਨੀ ਆਪਾ ਸੋਚ ਲੈਂਦੇ ਹਾਂ. ਇਕ ਇਨਸਾਨ ਜੋ ੧੨ਵੀ ਤੋਂ ਬਾਅਦ ਪੰਜਾਬੀ ਪੜਨਾ ਛੱਡ ਦਿੰਦਾ ਓਹਨੂੰ ਪੁੱਛ ਕੇ ਦੇਖੋ ਕੇ ਪੰਜਾਬੀ ਲਿਖਣੀ ਆਉਂਦੀ ਜਾ ਨਹੀਂ …..?

ਜੇਕਰ ਤੋਹਾਨੂ ਜਵਾਬ ਨਾ ਵਿੱਚ ਮਿਲੇ ਤਾ ਇਸ ਵਿੱਚ ਹੈਰਾਨ ਹੋਣ ਵਾਲੀ ਗੱਲ ਨਹੀਂ ……..! ਇਹ ਇਕ ਕੌੜਾ ਸੱਚ ਹੈ.

ਸੋਚੋ ਕਿ ਇਸ ਦੁਨੀਆਂ ਉੱਪਰ ਇੱਕ ਬੱਚੇ ਦੀ ਆਪਣੀ ਮਾਂ ਬਿਨ੍ਹਾਂ ਕੋਈ ਪਹਿਚਾਣ ਹੈ ਉਸਦਾ ਕੋਈ ਵਜੂਦ ਹੈ ਨਹੀਂ ਉਸਦਾ ਆਪਣੀ ਮਾਂ ਬਿਨ੍ਹਾਂ ਇਸ ਦੁਨੀਆ ਉਪਰ ਕੋਈ ਵਜੂਦ ਨਹੀਂ ਹੈ ਠੀਕ ਉਸ ਤਰ੍ਹਾਂ ਸਾਡੀ ਭਾਸ਼ਾ ਵੀ ਸਾਡੀ  ਮਾਂ ਹੈ ਜੇਕਰ ਅਸੀਂ ਆਪਣੀ ਮਾਂ ਨਾਲ ਰਿਸ਼ਤਾ ਤੋੜ ਲੈਂਦੇ ਹਾਂ ਤਾਂ ਸਾਡੀ ਕੋਈ ਪਹਿਚਾਣ ਨੀ ਰਹਿੰਦੀ ਉਸ ਤਰ੍ਹਾਂ ਹੀ ਜੇਕਰ ਅਸੀਂ ਆਪਣੀ ਭਾਸ਼ਾ ਨੂੰ ਭੁੱਲ ਜਾਈਏ ਤਾਂ ਇਸ  ਦੁਨੀਆ ਉੱਪਰ ਵੀ ਸਾਡੀ ਪਹਿਚਾਣ  ਖ਼ਤਮ ਸਮਝੋ ਅੱਜ ਅਸੀਂ ਸਾਡੇ ਆਪਣੇ ਬੱਚੇ ਆਪਣੀ ਮਾਂ ਬੋਲੀ ਭਾਸ਼ਾ ਪੰਜਾਬੀ ਨੂੰ ਭੁੱਲਦੇ ਜਾ ਰਹੇ ਨੇ.

ਅਸੀਂ ਆਪਣੀ ਮਾਂ ਦੇ ਖੁਦ ਕਾਤਿਲ ਬਣਦੇ ਜਾ ਰਹੇ ਆ.  ਅਸੀਂ ਸਾਡੀ ਪਹਿਚਾਣ ਆਪਣੇ ਹੱਥੀਂ ਗਵਾ ਰਹੇ ਆ.  ਜਿਸ ਕਰਕੇ ਆਉਣ ਵਾਲੀ ਪੀੜੀ ਤੇ ਇਤਿਹਾਸ  ਸਾਨੂੰ ਕਦੇ ਮਾਫ ਨਹੀਂ ਕਰੂਗਾ.

ਪੰਜਾਬੀ ਭਾਸ਼ਾ ਏਨੀ ਵੀ ਸੋਖੀ ਨਹੀਂ ਜੀਨੀ ਆਪਾ ਸੋਚ ਲੈਂਦੇ ਹਾਂ. ਇਕ ਇਨਸਾਨ ਜੋ ੧੨ਵੀ ਤੋਂ ਬਾਅਦ ਪੰਜਾਬੀ ਪੜਨਾ ਛੱਡ ਦਿੰਦਾ ਓਹਨੂੰ ਪੁੱਛ ਕੇ ਦੇਖੋ ਕੇ ਪੰਜਾਬੀ ਲਿਖਣੀ ਆਉਂਦੀ ਜਾ ਨਹੀਂ …..?

ਜੇਕਰ ਤੋਹਾਨੂ ਜਵਾਬ ਨਾ ਵਿੱਚ ਮਿਲੇ ਤਾ ਇਸ ਵਿੱਚ ਹੈਰਾਨ ਹੋਣ ਵਾਲੀ ਗੱਲ ਨਹੀਂ ……..! ਇਹ ਇਕ ਕੌੜਾ ਸੱਚ ਹੈ.

ਪੰਜਾਬ ਤੋਂ ਬਾਹਰ ਤਾਂ ਤੁਸੀਂ ਪੰਜਾਬੀ ਸੁਣਨੀ ਭੁੱਲ ਹੀ ਜਾਵੋ ਪਰ ਹੁਣ ਦੇ ਵਕ਼ਤ ਵਿਚ ਤਾਂ ਪੰਜਾਬ ਵਿੱਚ ਵੀ ਕਿਤੇ ਕਿਤੇ ਹੀ ਸੁਣਨ ਨੂੰ ਮਿਲੂ. ਜਿਵੇ ਇਕ ਸਾਲ ਦਾ ਬੱਚਾ ਚੱਲਣ ਲੱਗੇ ਡਿਗ ਜਾਂਦਾ ਉਸ ਤਰਾਹ ਹੀ ਪੰਜਾਬੀ ਭਾਸ਼ਾ ਡਿਗਣ ਲੱਗ ਗਈ. ਪੰਜਾਬੀ ਲੋਕ ਆਪ ਹੀ ਆਪਣੀ  ਭਾਸ਼ਾ  ਨੂੰ ਗਵਾ ਰਹੇ ਹਨ. ਜੇਕਰ ਤੁਸੀਂ ਕਦੀ ਇਹ ਧਿਆਨ ਦਿਤਾ ਹੋਇਆ ਤਾਂ ਦੱਸਣਾ ਜਰੂਰ, ਪੰਜਾਬੀ ਪੰਜਾਬ ਤੋਂ ਬਾਹਰ ਜਾਂਦੇ ਹੀ ਪੰਜਾਬੀ ਬੋਲਣਾ ਬੰਦ ਕਰ ਦਿੰਦਾ. ਏਦਾਂ ਜ਼ਿਆਦਾਤਰ ਹੁੰਦਾ ਹੀ ਹੈ.

ਮੇਰੇ ਖੁਦ ਦੇ ਕੁਝ ਦੋਸਤ ਨੇ ਜੋ ਬਾਹਰਲੇ ਮੁਲਕ ਜਾ ਕੇ ਬਸ ਗਏ ਨੇ.  ਅੱਜ ਜਦੋ ਵੀ ਓਹਨਾ ਦਾ ਮੈਸਜ ਜਾ ਫੋਨ ਆਉਂਦਾ ਉਹ ਪਹਿਲਾ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਨੇ. ਕੁਝ ਲੋਕ ਸੋਚਦੇ ਨੇ ਕੇ ਉਹਨਾਂ ਦੇ ਚਰਿੱਤਰ ਤੇ ਅਸਰ ਹੁੰਦਾ ਕੇ ਉਹ ਬਾਹਰਲੇ ਮੁਲਕ ਵਿੱਚ ਰਹਿ ਕੇ ਵੀ ਪੰਜਾਬੀ ਬੋਲਦੇ ਨੇ. ਹੋਰ ਤਾਂ ਹੋਰ ਕੁਝ ਬਾਹਰਲੇ ਮੁਲਕ ਬਸਦੇ ਪੰਜਾਬੀ ਆਪਦੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖੌਣਾ ਚਾਉਂਦੇ.

ਮੈਨੂੰ ਨਹੀਂ ਲੱਗਦਾ ਕੋਈ ਦੇਸ਼ ਜਾ ਉਸ ਦੇਸ਼ ਦੇ ਲੋਕ ਸਾਨੂ ਆਪਣੀ ਭਾਸ਼ਾ ਬੋਲਣ ਤੋਹ ਰੋਕਦੇ ਹੋਨੇ. ਜ਼ਿੰਦਗੀ ਵਿਚ ਇਕ ਵਾਰ ਬਾਹਰਲੇ ਮੁਲਕ ਜਾ ਕੇ ਇਹ ਚੀਜ ਦੇਖਣੀ ਜਰੂਰ ਹੈ. ਮੈਨੂੰ ਤਾਂ ਇਹ ਵੀ ਡਰ ਲੱਗਦਾ ਕੇ ਅੱਜ ਤੋਹ ੨੦-੩੦ ਸਾਲ ਬਾਅਦ ਮੇਰੀ  ਭਾਸ਼ਾ ਮੇਰੇ ਵਿਰਸੇ ਦੀ ਕੋਈ ਵੀ ਨਿਸ਼ਾਨੀ ਸਾਡੇ ਕੋਲ ਬਚੇਗੀ ………? 

ਕੀ ਕੋਈ ਇਨਸਾਨ ਹੋਵੇਗਾ ਜੋ ਪੰਜਾਬੀ ਬੋਲੇਗਾ………?

ਕਿ ਮੇਰੀ ਆਉਣ ਵਾਲੀ ਪੀੜੀ ਨੂੰ ਪੰਜਾਬੀ ਭਾਸ਼ਾ ਨਾਲ ਪਿਆਰ ਹੋਵਗਾ ਕਿ ਉਹ ਇਸਨੂੰ ਆਪਣੀ ਮਾਂ ਬੋਲੀ  ਮੰਨਣਗੇ ਉਹ ਇਸ ਨੂੰ ਇਸ ਦਾ ਬਣਦਾ ਸਤਿਕਾਰ ਹਕ਼ ਦੇਣਗੇ……???

ਅੱਜ ਹੀ ਇਹ ਸਮਾਂ ਹੈ ਕਿ ਅਸੀਂ ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਖ਼ਤਮ ਹੋਣ ਤੋਂ ਬਚਾ ਲਈਏ ਸਾਨੂੰ ਸਭ ਨੂੰ ਮਿਲਕੇ ਇਹ ਕਦਮ  ਚੁੱਕਣਾ ਪੈਣਾ ਨਹੀਂ ਇਤਿਹਾਸ  ਸਾਨੂੰ ਕਦੇ ਮਾਫ ਨਹੀਂ ਕਰੇਗਾ

ਮੈਂ ਆਪਣੀ ਗੱਲ ਕਹਿਣ ਲਈ ਕੁਝ ਬੋਲਾਂ ਦਾ ਸਹਾਰਾ ਲਿਆ ਹੈ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ  ਮਾਫ ਕਰ ਦਿਓ…

ਆਪਣਾ ਮਾਂ ਬੋਲੀ ਪੰਜਾਬੀ ਲਈ ਬਣਦੇ ਵਿਚਾਰ ਤੇ ਸੋਚ ਜਰੂਰੁ ਦੱਸਿਓ  ਹਰ ਇੱਕ ਦੇ ਬੋਲ ਕੁਝ ਨਾ ਕੁਝ ਬਦਲਾਅ ਜਰੂਰੁ ਲਿਆ ਸਕਦੇ ਹਨ.

ਆਓ ਸਭ ਮਿਲਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ  ਕਿਤੇ ਅਸੀਂ ਆਪਣੀ ਮਾਂ ਬੋਲੀ ਦੇ ਕਾਤਿਲ ਨਾ ਬਣ ਜਾਈਏ.

23 Comments

  1. ਅੱਜ-ਕੱਲ੍ਹ ਿਜਆਦਾਤਰ ਬੱਚੇ ਿਹੰਦੀ, ਇੰਗਲੀਸ਼ ਬੋਲਦੇ ਹਨ, ਪੰਜਾਬੀ ਿਵੱਚ ਪੁੱਛੀ ਗੱਲ ਦਾ ਉੱਤਰ ਵੀ ਿਹੰਦੀ, ਇੰਗਲੀਸ਼ ਿਵੱਚ ਿਮਲਦਾ ਹੈ. ਕਸੂਰ ਅਪਣਾ ਹੀ ਹੈ, ਇਹ ਸਬ ਆਪਾ ਫੋਕੀ ਬੱਲੇ- ਬੱਲੇ ਲਈ ਕਰਦੇ ਹਾਂ. ਪੰਜਾਬੀ ਦਾ ਨਾਮ ਅਲੋਪ ਹੋ ਰਹੀਆ ਭਾਸ਼ਾ ਿਵੱਚ ਆ ਚੁੱਕਾ ਹੈ. ਲੋੜ ਹੈ ਉਹਨੂੰ ਸਾਂਭਣ ਦੀ.. ਲੇਖਕ ਵੱਲੋਂ ਬਹੁਤ ਵੱਡਾ ਉਪਰਾਲਾ…ਸਲਾਮ ਤੁਹਾਡੀ ਕਲਮ ਨੂੰ.👍🏻👍🏻👍🏻🙏🙏🙏🙏

  2. ਬਿਲਕੁਲ ਸੱਚ ਆਖਿਆ ਤਸੀ । ਬਹੁਤ ਫਿਕਰ‌ ਆਲੀ ਗੱਲ ਆ । ਪੰਜਾਬ ਸਰਕਾਰ ਨੂੰ ਚਾਹੀਦਾ “ਪੰਜਾਬੀ ਪੜਾਓ ਪੰਜਾਬੀ ਬੋਲੋ ਪੰਜਾਬੀ ਬਚਾਓ” ਪ੍ਰੋਗਰਾਮ ਚਲਾਏ ।

  3. ਬਿਲਕੁਲ ਸੱਚ ਆਖਿਆ ਤਸੀ । ਬਹੁਤ ਫਿਕਰ‌ ਆਲੀ ਗੱਲ ਆ । ਪੰਜਾਬ ਸਰਕਾਰ ਨੂੰ ਚਾਹੀਦਾ “ਪੰਜਾਬੀ ਪੜਾਓ ਪੰਜਾਬੀ ਬੋਲੋ ਪੰਜਾਬੀ ਬਚਾਓ” ਪ੍ਰੋਗਰਾਮ ਚਲਾਏ ।

  4. Maa boli de baare Bohat hi saahi Te sudh vichar han sanoo Sab nu apni maa boli sikhni Te bolni chahidi aaa iss naal saade virshay baare duniya ch jagrooti aundi hai
    Menu maan aa Apni maa boli Te

Leave a Reply

Your email address will not be published.